¡Sorpréndeme!

ਪੁਲਿਸ ਮੁਲਾਜ਼ਮਾਂ ਨੇ ਪੰਪ ਕਰਿੰਦੇ ਨੂੰ ਮਾਰੇ ਥੱਪੜ,ਤੇਲ ਘੱਟ ਪਾਇਆ ਦੇ ਦੋਸ਼ ਲਗਾਕੇ ਕੀਤੀ ਧੱਕੇਸ਼ਾਹੀ| OneIndia Punjabi

2023-03-07 1 Dailymotion

ਪੰਜਾਬ ਪੁਲਿਸ ਲਗਾਤਾਰ ਆਪਣੇ ਕਾਰਨਾਮਿਆਂ ਨੂੰ ਲੈਕੇ ਸੁਰਖੀਆਂ ਵਿੱਚ ਰਹਿੰਦੀ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਟਰੋਲ ਪੰਪ ਤੇ ਦੋ ਵਰਦੀ ਧਾਰੀ ਪੁਲਿਸ ਮੁਲਾਜ਼ਮ ਪਟਰੋਲ ਪੰਪ ਦੇ ਕਰਿੰਦੇ ਦੇ ਥੱਪੜ ਮਾਰਦੇ ਨਜਰ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਮੋਗਾ ਰੋਡ 'ਤੇ ਸਥਿਤ ਹਰਿਆਲੀ ਪਟਰੋਲ ਪੰਪ 'ਤੇ ਦੋ ਪੁਲਿਸ ਮੁਲਾਜ਼ਮ ਤੇਲ ਪਵਾਉਣ ਲਈ ਆਏ, ਅਤੇ ਇਸ ਦੌਰਾਨ ਉਨ੍ਹਾਂ ਨੂੰ ਲੱਗਿਆ ਕਿ ਪਟਰੋਲ ਪੰਪ ਦੇ ਕਰਿੰਦੇ ਨੇ ਉਨ੍ਹਾਂ ਦੀ ਗੱਡੀ ਵਿੱਚ ਤੇਲ ਘੱਟ ਪਾਇਆ ਹੈ। ਜਿਸ ਨੂੰ ਲੈਕੇ ਵਰਦੀ ਧਾਰੀ ਪੁਲਿਸ ਮੁਲਾਜ਼ਮਾਂ ਨੇ ਥੱਪੜਾ ਦੀ ਬਰਸਾਤ ਕਰ ਦਿੱਤੀ ਜੋ ਕਿ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ। ਕਿ ਕਿਸ ਤਰ੍ਹਾਂ ਵਰਦੀ ਧਾਰੀ ਮੁਲਾਜ਼ਮ ਮੇਜਰ ਸਿੰਘ ਅਤੇ ਹੀਰਾ ਸਿੰਘ ਪੰਪ ਦੇ ਕਰਿੰਦੇ ਨੂੰ ਥੱਪੜ ਮਾਰ ਰਹੇ ਹਨ । ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਨਾਂ ਮੁਲਾਜ਼ਮਾਂ ਨੂੰ ਲਾਇਨ ਹਾਜਰ ਕਰ ਦਿੱਤਾ ਗਿਆ ਹੈ।